Hello,My name is Vishal Rajput.I Belong to Ludhiana City,Which is in Punjab state.It is a beautiful city.It is called the MANCHESTER of India because it has a largest Industry in various fields.This Website is created by me to help those people who wants to get Old Hindi Comics,which are rare to find in market as well as internet.Softwares are only for persona use only.because the links are auto deleted after some times.
ਕੀ ਦਸਾਂ ਮੈਂ ਤੁਹਾਨੂੰ ਅਪਨੇ ਬਾਰੇ,
ਇਥੇ ਲਫਜਾਂ ਦੀ ਕੋਈ ਘਾਟ ਨਹੀਂ.....
ਕੀ ਲਿਖਾਂ ਮੈਂ ਅਪਨੀਆਂ ਵਡਿਆਈਆਂ ਨੂੰ,
ਇਥੇ ਐਬਾਂ ਦੀ ਵੀ ਕੋਈ ਘਾਟ ਨਹੀਂ.....
ਕਰ ਸਕਦਾ ਕਿਵੇਂ ਬਿਆਨ ਮੈਂ ਅਪਨੇ ਆਪ ਨੂੰ ਆਪ,
ਜਿੰਦਗੀ ਐ ਇਹ ਮੇਰੀ ਕੋਈ ਕਿਤਾਬ ਚ' ਲਿਖਿਆ ਪਾਠ ਨਹੀਂ.....
ਪੁੱਛਣਾ ਹੋਵੇ ਜੇ ਮੇਰੇ ਬਾਰੇ ਤਾਂ ਪੁਛੋ ਮੇਰੇ ਰੱਬ ਕੋਲੋ,
ਉਸ ਤੋਂ ਵੱਡੀ ਦੁਨਿਆ ਦੇ ਵਿੱਚ ਹੋਰ ਕੋਈ ਦਾਤ ਨਹੀਂ .....
ਕਰ ਸਕਦਾਂ ਪਾਰ ਸਮੁੰਦਰਾਂ ਨੂੰ ਤੇ ਚਿਰ ਸਕਦਾਂ ਪਹਾੜਾਂ ਨੂੰ,
ਇਹ ਵੀ ਉਹਦੀ ਮੇਹਰ ਐ ਲੋਕੋ ਕੋਈ ਮੂੰਹੋਂ ਨਿਕਲਿਆ ਵਾਕ ਨਹੀਂ.....ਇੱਕ "ਰੋਟੀ" ਲਈ ਜਦੋ ਕੋਈ "ਗਰੀਬ"ਤਰਲਾ ਜਿਹਾ ਪਾਉਂਦਾ ਹੈ.
ਉਦੌ ਬੰਦੇ ਦੇ ਬਣਾਏ "ਰੱਬ" ਤੇ ਸ਼ੱਕ ਜਿਹਾ ਪੈਂਦਾ ਹੈ
ਮੈਂ ਇੱਕ ਕਤਰਾ ਛੌਟਾ ਜਿਹਾ
ਦਰਿਆ ਦੇ ਨਾਲ ਜੌ ਵਹਿੰਦਾ ਹਾਂ...
ਨਾ ਕੌਈ ਮੇਰੀ ਖਵਾਇਸ਼ ਏ
ਬਸ ਉਹਦੀ ਰਜ਼ਾ ਚ' ਹੀ ਰਹਿੰਦਾ ਹਾਂ...
ਇਸ ਦੁਨਿਆ ਵਿੱਚ ਅੱਜ ਸਭ ਦੁਖੀ ਨੇ
ਪਰ ਮੈਂ ਪਾਗਲ ਐਵੇ ਹੀ ਖੁਸ਼ ਰਹਿੰਦਾ ਹਾਂ...
ਝੂਠ ਦੀ ਇਸ ਬਸਤੀ ਵਿਚ..
ਸੱਚੀਆ ਗਲਾਂ ਕਹਿੰਦਾ ਹਾਂ...
ਪਤਾ ਨਹੀ ਕਿਉ ਰੌੰਦੇ ਨੇ ਲੌਕੀ ਇਥੇ
ਇਹੌ ਸੌਚ ਕੇ ਹੱਸਦਾ ਰਹਿੰਦਾ ਹਾਂ..
ਜੱਦ ਦਰਦ ਕੌਈ ਕਿਸੇ ਦਾ ਸਮਝ ਸਕਦਾ ਨਹੀ
ਫਿਰ ਛੱਡ ਲੌਕਾਂ ਨੂੰ ਕਲਾ ਹੀ ਤੂਰ ਪੈਦਾਂ ਹਾਂ...
ਮਤਲੱਬੀ ਲੌੜ ਪੈਣ ਤੇ ਸਾਥ ਉਤੌ - ਉਤੌ ਦਿੰਦੇ ਨੇ
ਹੁੰਦਾ ਦਿਲਾ ਚ' ਪਿਆਰ ਭੌਰਾ ਨਹੀ ਇਹੌ ਹੀ ਕਹਿੰਦਾ ਹਾਂ...
ਵਕਤ ਨੇ ਦੁਨਿਆ ਘੁਮਾ ਛੱਡੀ..
ਇੱਥੇ ਕਿਹੜਾ ਆਪਣਾ ਕਿਹੜਾ ਬੇਗਾਨਾ ਇਹੌ ਹੀ ਲੱਭਦਾ ਰਹਿੰਦਾ ਹਾਂ..
ਪਤਾ ਏ ਹੰਝੂਆ ਦੀ ਭਾਸ਼ਾ ਕਿਸੇ ਨਹੀ ਸਮਝਨੀ..
ਇਸੇ ਲਈ ਮੈਂ ਪਾਗਲ ਮਰਜਾਨਾ ਐਵੇ ਹੀ ਖੁਸ਼ ਰਹਿੰਦਾ ਹਾਂ
ਨਿਕੇ ਨਿਕੇ ਚਾਹ ਨੇ ਸਾਡੇ ਨਿਕੇ ਸੁਪਨੇ ਲੇਦੇਂ ਹਾਂ,
ਨਿੱਕੀ ਜਿਹੀ ਹੈ ਦੁਨੀਆ ਸਾਡੀ ਉਸੇ ਵਿੱਚ ਖ਼ੁਸ਼ ਰਹਿੰਦੇਂ ਹਾਂ,
ਹੱਸ ਕੇ ਕੋਈ ਬੁਲਾ ਲੈਂਦਾ ਤਾਂ ਉਸਦੇ ਪੈਰ੍ਹੀ ਪੈ ਜਾਈ ਏ,
ਬੰਦਿਆਂ ਵਿੱਚੋਂ ਰੱਬ ਦੇ ਦਰਸ਼ਨ ਅਕਸਰ ਹੀ ਕਰ ਲੈਂਦੇਂ ਹਾਂ,
ਵੱਡਿਆਂ ਦੇ ਨਾਲ ਸਾਂਝ ਪਾਉਣ ਦੀ ਮਨ ਵਿੱਚ ਕੋਈ ਤਾਂਗ ਨਹੀਂ,
ਦਿਲ ਵੱਡੇ ਨੇ ਕੀ ਹੋਇਆ ਜੇ ਛੋਟੇ ਘਰਾਂ ਚ ਰਹਿੰਦੇਂ ਹਾਂ।।।।।
[ Add news entry ]